punjabi GK

               ਜਨਰਲ ਨਾਲਿਜ

ਸਭ ਤੋਂ ਪਹਿਲਾ ਅਸੀ ਪੰਜਾਬ  ਤੇ ਨਜ਼ਰ ਮਾਰਦੇ ਹਾਂ

1. ਭਗਤ ਸਿੰਘ ਦਾ ਸਬੰਧ  ਇਹਨਾਂ ਵਿਚੋ ਕਿਸ ਅੰਦੋਲਨ ਨਾਲ ਸੀ ?

Ans.  ਨੌਜਵਾਨ ਭਾਰਤ ਸਭਾ

2. ਬਾਂਕੇ ਦਿਆਲ ਦੁਆਰਾ ਰਚਿਤ ਗੀਤ ਪਗੜੀ ਸੰਭਾਲ ਜੱਟਾਂ ਜਿਹੜਾ  ਕਿ ਕਦੀ ਹਰ ਘਰ ਵਿਚ ਗੁੂੰਜਦਾ ਸੀ ਕਿਸ ਅਂੰਦੋਲਨ ਦੌਰਾਨ  ਰਚਿਆ ਗਿਆ ?

Ans.  ਕਿਸਾਨ ਲਹਿਰ

3. ਕੂਕਾ  ਲਹਿਰ ਦੇ ਅਾਖਰੀ ਪ੍ਰਸਿੱਧ ਨੇਤਾ  ਬਾਬਾ ਰਾਮ  ਸਿੰਘ ਨੂੰ ਦੇਸ਼ ਨਿਕਾਲਾ ਦੇ ਕੇ  ਕਿੱਥੇ ਭੇਜਿਆ ਗਿਆ ?

Ans. ਰੰਗੂਨ 

4.ਸਿੱਖ ਗੁਰਦੁਆਰਾ ਐਕਟ ਜਿਸ ਦੁਆਰਾ ਸਾਰੇ ਸਿੱਖ ਗੁਰਦੁਆਰੇ ਸ੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਨਿਯੰਤਰਨ ਵਿਚ ਆ  ਗਏ ਕਿਸ ਸਾਲ ਪਾਸ ਕੀਤਾ ਗਿਆ ?

Ans. 1925

5. ਪੰਜਾਬ ਕੇਸਰੀ ਦਾ ਖਤਾਬ ਕਿਸ ਨੂੰ ਦਿੱਤਾ ਗਿਆ ?

Ans. ਲਾਲ ਲਾਜਪਤ ਰਾਏ ਨੂੰ 

6. ਜਦੋਂ ਲਾਲਾ ਲਾਜਪਤ ਰਾਏ ਪੁਲਿਸ ਦੀਆਂ ਲਾਠੀਆਂ ਦਾ ਸ਼ਿਕਾਰ ਹੋਏ ਤਾਂ ਉਹ ਕਿਸ ਵਿਰੁੱਧ ਵਿਖਾਵਾ ਕਰ ਰਹੇ ਸਨ ?

Ans.  ਸਾਈਮਨ ਕਮੀਸ਼ਨ

7. ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਸਮੇਂ ਪੰਜਾਬ ਦੇ ਕਿਸ ਲੈਫ਼ਟਨੰਟ ਗਵਰਨਰ  ਨੂੰ ਲੰਡਨ ਵਿਖੇ 1940 ਈ. ਵਿੱਚ ਊਧਮ ਸਿੰਘ ਨੇ ਕਤਲ ਕੀਤਾ ?

Ans. ਮਾਇਕਲ ਓ. ਡਵਾਇਰ

8.ਭਗਤ ਸਿੰਘ ਨੇ ਕਿਸ ਅੰਗਰੇਜ਼  ਦਾ ਕਤਲ ਕੀਤਾ ?


Ans.  ਜੇ.ਪੀ. ਸਾਂਡਰਸ

9.ਇਨ੍ਹਾਂ ਵਿੱਚੋ ਕਿਹੜਾ ਗ਼ਦਰ ਪਾਰਟੀ ਦਾ ਉਦੇਸ਼ ਨਹੀਂ ਸੀ ?

Ans. ਸਵਰਾਜ ਦੀ ਮੰਗ ਕਰਨੀ 

10.ਗਦਰ ਪਾਰਟੀ ਕਦੋਂ ਹੋਂਦ ਵਿਚ ਆਈ ?

Ans.1913 ਈ.

11. ਗ਼ਦਰ ਪਾਰਟੀ ਦਾ ਪਹਿਲਾ ਪ੍ਰਧਾਨ ਕੌਣ ਸੀ ?

Ans.  ਸੋਹਣ ਸਿੰਘ ਭਕਣਾ

12. ਸਰਦਾਰ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਕਦੋਂ ਸ਼ਹੀਦ ਕੀਤਾ ਗਿਆ ?

Ans.  23ਮਾਰਚ 1931

13 ਗ਼ਦਰ ਪਾਰਟੀ ਦਾ ਮੁੱਖ ਦਫ਼ਤਰ ਕਿੱਥੇ ਸੀ ?

Ans. ਸਨਫਰਾਂਸਿਸਕੋ

14.ਰਾਮ  ਮੁਹੰਮਦ ਸਿੰਘ ਆਜ਼ਾਦ ਕਿਹੜੇ  ਕ੍ਰਾਂਤੀਕਾਰੀ ਦਾ ਨਾਂ ਸੀ ?

Ans.ਸ. ਊਧਮ ਸਿੰਘ

Comments

Post a Comment

Popular posts from this blog

Punjabi General Knowledge

punjab GK

punjabi GK